33 - Khan Bhaini

33

Khan Bhaini

00:00

02:49

Similar recommendations

Lyric

Buraaaaah!

ਹੋ, ਥੋੜ੍ਹੀ ਜਹੀ 'ਵਾਜ ਚੱਕ ਬਾਈ

Buraaaaah!

ਹੋ, number ਇੱਕ character ਬੱਲੀਏ

੨ ਨੰਬਰ ਦਾ ਕੰਮ ਨਹੀਂ ਕੋਈ

੩-ਕ ਪੈੱਗ ਤੇ ੪-ਕ ਬੰਦੇ

੫ ਵਜੇ ਬਾਅਦ ਗਮ ਨਹੀਂ ਕੋਈ

ਸਿੱਧਾ ਸਿਰ ਤੋਂ ਮਾਰੂ sixer ਜੱਟੀਏ

ਮੈਨੂੰ double-single ਦੀ game ਨਹੀਂ ਆਉਂਦੀ

ਸੱਤੇ ਹੀ ਦਿਨ ਸੁੱਖ ਨਾਲ਼ ਜੱਟੀਏ

ਜੱਟ ਦੀ ਕਾਟੋ ਆ ਕੇ ਭੌਂਦੀ

ਨੌਵੀਂ ਵਿੱਚ ਹੀ ਬਦਲ ਲਈ ਸੀ

ਜ਼ਿੰਦਗੀ ਦੀ script ਰਕਾਨੇ

ਹੁਣ ਤੱਕ ਜੱਟ ਦੇ ਜੋ ਵੀ ਪੱਲੇ

ਦਸਾਂ ਨੌਹਾਂ ਦੀ ਕਿਰਤ ਰਕਾਨੇ

ਮੂਹਰੇ ਨਾਰਾਂ ਦੀਆਂ ਡਾਰਾਂ, ਪਿੱਛੇ ਵੈਰੀ ਆ ਹਜ਼ਾਰ

ਮੈਂ ਤੇ Teji ਬੱਲੀਏ ਨੀ ਦੋਵੇਂ ਹੀ ੧੧

ਥੱਲੇ ਕਾਲੀ ਘੋੜੀ, ਪੂਰੀ famous ਆ ਜੋੜੀ

ਦੇਖ਼ hater'ਆਂ ਦੇ ਮੂੰਹ ਤੇ ਤਾਹੀਂ ਵੱਜੇ ਪਏ ਆ ੧੨

PB੧੩ ਵਿਚੋਂ ਉੱਠਕੇ

ਤੇਰੇ sector-੧੪ ਮਾਰੀਆਂ ਮੱਲਾਂ

ਕੁੱਲ ੧੫ ਗਾਣੇ ਹੁਣ ਤੱਕ ਸੁਣ ਲਈਂ

੧੬ ਆਨੇ ਸੱਚ ਨੇ ਗੱਲਾਂ

ਹੋ, ਨਿੱਤ ੧੭-੧੮ ਖੜ੍ਹਦੇ ਰਾਹਾਂ ਦੇ ਵਿੱਚ ਜੋ ਨੀ

ਨਿੱਤ ੧੭-੧੮ ਖੜ੍ਹਦੇ ਰਾਹਾਂ ਦੇ ਵਿੱਚ ਜੋ ਨੀ

ਜੇ ੧੯-੨੧ ਹੋ ਗਈ ਜੱਟ ਤੋਂ

ਹੋ, ੨੦ ਸਾਲੀ ਆ ਹੋਣੀ

ਜੋ ੨੨ 'ਚ ਸੀ ਰਹਿ ਗਏ ਬੱਲੀਏ

ਤੇ ੨੩ 'ਚ ਭੁੱਲੇਖੇ ਆ ਨਹੀਂ ਓਹ ਨੀ

ਜੋ ੨੨ 'ਚ ਸੀ ਰਹਿ ਗਏ ਬੱਲੀਏ

ਹੋ, ੨੪ ਘੰਟੇ ਕਰਦੇ ਜੋ money-money-money

ਬੱਸ ਪੱਚੀਆਂ ਸਾਲਾਂ ਸਾਈ ਓਹਨਾਂ ਨਾ' ਨਹੀਂ ਬਣੀ

ਛੱਬੀਵਾਂ ਕੀ ਗੱਭਰੂ ਨੂੰ ਚੜ੍ਹਿਆ ਏ ਸਾਲ!

ਖ਼ੌਰੇ ਕਿੰਨੀਆਂ ਰਕਾਨਾਂ ਦੀ ਆ ਜਾਨ 'ਤੇ ਆ ਬਣੀ

ਕੱਲ੍ਹ tool ਤੇ ਲਾ ਤਾ ਲੱਖ ੨੭

ਕਿੱਥੋਂ ਪੱਟ ਲੂ ਤੇਰਾ ਲੱਖ ਨੀ ੨੮

Cali ਨਿੱਤ ੨੯ ਸੌ ਮਿਲਦਾ ਬੱਲੀਏ

ਡੱਬ ਤਾਂ ੩੦ ਦੀ ਡਿਊਟੀ ਲਾਈ

ਹੋ, ੩੧ ਮਾਰਚ ਨੂੰ ਜਿਵੇਂ 'ਡੀਕ ਦੇ ਸ਼ਰਾਬੀ

ਮਿੱਤਰਾਂ ਦੇ ਲੋਕੀ ਹੁਣ 'ਡੀਕ ਦੇ ਆ ਗਾਣੇ

੩੨ ਦੰਦਾਂ ਦੇ ਜਿਹੜੀ ਹੁੰਦੀ ਆ ਵਿਚਾਲੇ

ਓਹਨੂੰ ਕਾਬੂ ਵਿੱਚ ਰੱਖੋ ਸੱਚ ਕਹਿੰਦੇ ਨੇ ਸਿਆਣੇ

ਨਾ ਦਿਲ ਵਿੱਚ ਰੱਖੀ ਖਾਰ ਕਿਸੇ ਲਈ

ਤੇ ਨਾ ਮੈਂ ਰੱਖਦਾ ਆਸ ਰਕਾਨੇ

ਲੋੜ ਤੋਂ ਗੱਭਰੂ ਵੱਧ ਨਹੀਂ ਲਿੱਖਦਾ

ਹੁੰਦਾ ੩੩ ਆਲਾ ਪਾਸ ਰਕਾਨੇ

I really wanna play this beat

ਹੋ, ਖਿੱਚਕੇ!

- It's already the end -