Why Arjan - Arjan Dhillon

Why Arjan

Arjan Dhillon

00:00

04:10

Song Introduction

**ਸਾਂਝਾ ਕੀਤਾ ਗਿਆ ਗੀਤ: Why** **ਗਾਇਕ:** ਅਰਜਨ ਢਿਲੋਂ ਅਰਜਨ ਢਿਲੋਂ ਦਾ ਗੀਤ "Why" ਪੰਜਾਬੀ ਸੰਗੀਤ ਪ੍ਰੇਮੀ medzi ਬਹੁਤ ਹੀ ਪ੍ਰਸਿੱਧ ਹੋਇਆ ਹੈ। ਇਸ ਗੀਤ ਵਿੱਚ ਅਰਜਨ ਨੇ ਪਿਆਰ, ਵਿਛੋੜੇ ਅਤੇ ਮਨੋਵਿਗਿਆਨਿਕ ਸੰਘਰਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਹੈ। ਮਿਊਜ਼ਿਕ ਵੀਡੀਓ ਵੀਣੀਆਂ ਦੀਆਂ ਸੋਚ-ਵਿੱਚਾਰ ਨਾਲ ਬਣਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਖਿੱਚਦਾ ਹੈ। "Why" ਨੇ ਅਰਜਨ ਢਿਲੋਂ ਦੀ ਕਲਾਂਨੁਮਾ ਪ੍ਰਦਰਸ਼ਨੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਅਤੇ ਉਹਦੇ ਸੰਗੀਤ ਨੂੰ ਹੋਰ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਹੋਈ ਹੈ।

Similar recommendations

Lyric

ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ

ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ

ਸਾਹਾਂ ਬਿਨਾਂ, ਦੱਸ ਕਿਵੇਂ, ਗੈਰਾਂ ਨਾ ਖਲੋ ਗਿਆਂ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਬੜਾ ਓਪਰਾ ਜਿਹਾ ਲਗਦਾ ਐ ਚੰਨਾਂ

ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ

ਬੜਾ ਓਪਰਾ ਜਿਹਾ ਲਗਦਾ ਐ ਚੰਨਾਂ

ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ

ਗੱਲ ਕਰਦਾ ਨਹੀਂ online ਰਹਿਨੈਂ

ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ

ਗੱਲ ਕਰਦਾ ਨਹੀਂ online ਰਹਿਨੈਂ

ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ

ਤਿੱਪ ਤਿੱਪ ਹੰਝੂ ਵੀ screen ਉੱਤੇ ਚੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਨਾ ਪੀਤੀ 'ਚ ਘੁਮਾਉਨੈਂ phone ਰਾਤ ਨੂੰ

ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ

ਨਾ ਪੀਤੀ 'ਚ ਘੁਮਾਉਨੈਂ phone ਰਾਤ ਨੂੰ

ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ

(ਕਿਹੜੀ ਭਾਬੀ ਨਾ' ਕਰਾਂ ਮੈਂ ਗਲ ਯਾਰਾਂ ਦੀ)

(ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ)

ਕਿਹੜੀ ਭਾਬੀ ਨਾ' ਕਰਾਂ ਮੈਂ ਗਲ ਯਾਰਾਂ ਦੀ

ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ

ਮਾਲਿਕ ਸੀ ਜੱਟੀ ਤੇਰੀ ਜੀਹਦੇ ਕੋਲ਼ੋਂ ਖੋਹ ਲਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਹੋ ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ

ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ

ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ

ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ

ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ

ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ

ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ

ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ

ਅਰਜਨਾ, ਨਾਮ ਸਾਡਾ ਕਿਹਦੇ ਤੋਂ ਲਕੋ ਲਿਆ, ਹਾਏ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

- It's already the end -