00:00
02:56
ਮੈਂ ਗੰਨਾ ਤੇ ਤੂੰ ਗੁੜ ਸੱਜਣਾ, ਆਪਾਂ ਚੱਕੀ ਦੇ ਦੋ ਪੁੜ ਸੱਜਣਾ
ਤੂੰ ਜਿਹੜੇ ਰਾਹੇ ਪੈ ਜਾਵੇ, ਅਸੀ ਉਸੇ ਜਾਈਏ ਮੁੜ, ਸੱਜਣਾ
ਤੂੰ ਅੰਬਰ ਸਾਡੀ ਜ਼ਿੰਦਗੀ ਦਾ, ਅਸੀ ਲੋਹ ਹਾਂ ਤੇਰੇ ਤਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ (ਕਿਨਾਰਿਆਂ ਦੀ)
ਤੂੰ ਟਾਹਣੀ ਤੇ ਅਸੀ ਪੱਤੇ ਆਂ, ਤੂੰ copy ਤੇ ਅਸੀ ਗੱਤੇ ਆਂ
ਤੇਰੀ ਖੁਸ਼ੀ ਨੂੰ ਦੂਣਾ ਕਰ ਦੇ ਜੋ, ਰੌਣਕ ਦੇ ਉਹ ਟੱਪੇ ਆਂ
ਤੂੰ ਪਾ ਕੋਈ ਬਾਤ ਵੇ ਲੱਖਣ ਜਿਹੀ, ਸਾਡੀ ਜੁੰਮੇਵਾਰੀ ਹੁੰਗਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ (ਕਿਨਾਰਿਆਂ ਦੀ)
ਕਦੇ ਮਾਸੇ ਤੇ ਕਦੇ ਤੋਲ਼ੇ ਵੇ, ਅਸੀ ਧੂੜ ਦੇ ਵਾਵਰੋਲ਼ੇ ਵੇ
ਤੇਰੇ ਨਾਲ ਸਾਡਾ ਘਰ ਵੱਸਦਾ ਏ, ਤੇਰੇ ਬਿਣ ਸੱਜਣਾ ਖੋਲ਼ੇ ਵੇ
ਰਹਿ ਚੜ੍ਹਦੀ ਕਲਾ ਵਿੱਚ ਲਾਉਂਦਾ ਤੂੰ, ਅਸੀ ਗੂੰਜ ਹਾਂ ਤੇਰੇ ਜੈਕਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ
ਜੇ ਤੂੰ ਪਾਣੀ ਨਦੀਆਂ ਦਾ, ਅਸੀ ਮਿੱਟੀ ਤੇਰੇ ਕਿਨਾਰਿਆਂ ਦੀ (ਕਿਨਾਰਿਆਂ ਦੀ)