Waasta - Prabh Gill

Waasta

Prabh Gill

00:00

03:41

Similar recommendations

Lyric

ਮੇਰੇ ਸਾਮ੍ਹਣੇ ਆਵੀਂ ਨਾ, ਮੈਂ ਫ਼ੇਰ ਓਦਾਂ ਦਾ ਹੋ ਜਾਣਾ

ਸ਼ਿਕਵੇ-ਗਿਲੇ ਸੱਭ ਭੁੱਲ ਕੇ, ਮੈਂ ਫ਼ੇਰ ਤੇਰੇ ਵਿੱਚ ਖੋ ਜਾਣਾ

ਤੂੰ ਆਦਤ ਪਾ ਚੱਲਿਓ ਹੰਝੂਆਂ ਨੂੰ ਡੁੱਲ੍ਹਣ ਦੀ

ਤੂੰ ਆਦਤ ਪਾ ਚੱਲਿਓ ਹੰਝੂਆਂ ਨੂੰ ਡੁੱਲ੍ਹਣ ਦੀ

(ਡੁੱਲ੍ਹਣ ਦੀ)

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

ਮੈਂ ਕੋਸ਼ਿਸ਼ ਕਰ ਰਿਹਾ ਤੈਨੂੰ ਅੱਜ ਵੀ ਭੁੱਲਣ ਦੀ

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

(ਸਾਮ੍ਹਣੇ ਆਵੀਂ ਨਾ)

ਇਹ ਤੜਫ਼ ਏ ਅੱਖੀਆਂ ਦੀ, ਨਾ ਸੱਜਣਾ ਘਟਦੀ ਏ

ਇਹ ਜ਼ੁਬਾਨ ਵੀ ਐਦਾਂ ਦੀ ਨਾਂ ਤੇਰਾ ਰਟਦੀ ਏ

ਮੈਂ ਵੀ ਪਾਗਲ ਕਿੰਨਾ ਜੋ ਚਾਹੁਣੋਂ ਹਟਦਾ ਹੀ ਨਹੀਂ

ਮੈਂ ਤੈਨੂੰ ਭੁੱਲਣਾ ਚਾਹੁਨਾ ਆਂ, ਤੂੰ ਅੱਗੇ ਆਉਣੋਂ ਹਟਦਾ ਹੀ ਨਹੀਂ

ਨਜ਼ਰਾਂ ਨੂੰ ਆਦਤ ਸੀ ਬਸ ਤੈਨੂੰ ਟੋਲਣ ਦੀ

ਨਜ਼ਰਾਂ ਨੂੰ ਆਦਤ ਸੀ ਬਸ ਤੈਨੂੰ ਟੋਲਣ ਦੀ

(ਟੋਲਣ ਦੀ)

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

ਮੈਂ ਕੋਸ਼ਿਸ਼ ਕਰ ਰਿਹਾ ਤੈਨੂੰ ਅੱਜ ਵੀ ਭੁੱਲਣ ਦੀ

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

ਰਹਿਣਾ ਔਖਾ, ਸਹਿਣਾ ਔਖਾ, ਦੁੱਖ ਤੈਨੂੰ ਕਹਿਣਾ ਔਖਾ

ਕਿੱਥੇ ਹੁਣ ਜਾਈਏ ਦੱਸਦੇ?

ਜਿਉਂਦਿਆਂ ਜੀਅ ਮਾਰ ਦਿੱਤਾ, ਸਾਨੂੰ ਤੂੰ ਉਜਾੜ ਦਿੱਤਾ

ਛੱਡ ਆਈ ਕਿੱਥੇ ਵੱਸਦੇ?

ਰਹਿਣਾ ਔਖਾ, ਸਹਿਣਾ ਔਖਾ, ਦੁੱਖ ਤੈਨੂੰ ਕਹਿਣਾ ਔਖਾ

ਕਿੱਥੇ ਹੁਣ ਜਾਈਏ ਦੱਸਦੇ?

ਜਿਉਂਦਿਆਂ ਜੀਅ ਮਾਰ ਦਿੱਤਾ, ਸਾਨੂੰ ਤੂੰ ਉਜਾੜ ਦਿੱਤਾ

ਛੱਡ ਆਈ ਕਿੱਥੇ ਵੱਸਦੇ?

ਤੂੰ ਮੈਨੂੰ ਐਦਾਂ ਦਾ ਕਰ ਦੇ, ਮੈਂ ਨਫ਼ਰਤ ਕਰਾਂ ਤੈਥੋਂ

ਮੈਂ ਹੁਣ ਅੱਕ ਚੁੱਕਿਆ ਆਂ, ਨਾ ਤੜਫ਼ ਹੋਵੇ ਮੈਥੋਂ

ਮੈਂ ਖੁਦ ਨੂੰ ਬਦਲ ਲਵਾਂ, ਤੈਨੂੰ ਦਿਲ ਚੋਂ ਕੱਢ ਦਿਆਂ

ਪੱਥਰ ਬਣ ਜਾਵਾਂ ਮੈਂ, ਚੇਤੇ ਕਰਨਾ ਛੱਡ ਦਿਆਂ

ਮੈਨੂੰ ਕੱਲਿਆ ਛੱਡ ਗਿਆ ਸੱਜਣਾ ਤੂੰ ਰੁੱਲਣ ਲਈ

ਮੈਨੂੰ ਕੱਲਿਆ ਛੱਡ ਗਿਆ ਸੱਜਣਾ ਤੂੰ ਰੁੱਲਣ ਲਈ

(ਰੁੱਲਣ ਲਈ)

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

ਮੈਂ ਕੋਸ਼ਿਸ਼ ਕਰ ਰਿਹਾ ਤੈਨੂੰ ਅੱਜ ਵੀ ਭੁੱਲਣ ਦੀ

ਤੈਨੂੰ ਵਾਸਤਾ ਅੱਲਾਹ ਦਾ, ਮੇਰੇ ਸਾਮ੍ਹਣੇ ਆਵੀਂ ਨਾ

ਮੈਂ ਕੋਸ਼ਿਸ਼ ਕਰ ਰਿਹਾ ਤੈਨੂੰ ਅੱਜ ਵੀ ਭੁੱਲਣ ਦੀ

- It's already the end -