Pyaar - Diljit Dosanjh

Pyaar

Diljit Dosanjh

00:00

03:56

Similar recommendations

Lyric

Mr. Rubal in the house

ਤੂੰ ਰੋਇਆ ਏ, ਇਹ ਹੋਣਾ ਨਈਂ

ਮੇਰਾ ਹੋਇਆ ਏ, ਇਹ ਵੀ ਹੋਣਾ ਨਈਂ

ਤੇਰੇ ਦਿਲ ਦੇ ਕਿੰਨੇ ਘਰ ਨੇ

ਕਿੰਨੇ ਵੱਸਦੇ, ਕਿੰਨੇ ਹੱਸਦੇ

ਇਹੀ ਸੋਚ-ਸੋਚ ਕੇ, ਬਿਨਾਂ ਪਾਣੀਓਂ

ਵੇਲ ਸੁੱਕ ਗਈ (ਵੇਲ ਸੁੱਕ ਗਈ)

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

Harp, Harp, ਸੱਭ ਕਰ ਗਈ

ਹੱਥ ਫ਼ੜ ਕੇ ਤੇਰਾ ਖੜ੍ਹ ਗਈ

ਵਾਹ, ਵਾਹ, ਵਾਹ! ਤੇਰਿਆਂ ਲਾਰਿਆਂ ਦੇ

ਮੈਂ ਜਿਉਂਦੇ ਜੀ ਹੀ ਮਰ ਗਈ

Harp, Harp, ਸੱਭ ਕਰ ਗਈ

ਹੱਥ ਫ਼ੜ ਕੇ ਤੇਰਾ ਖੜ੍ਹ ਗਈ

ਵਾਹ, ਵਾਹ, ਵਾਹ! ਤੇਰਿਆਂ ਲਾਰਿਆਂ ਦੇ

ਹਾਏ, ਜਿਉਂਦੇ ਜੀ ਹੀ ਮਰ ਗਈ

ਜਿੱਥੇ ਮਿਲ ਕੇ ਕੀਤੇ ਵਾਦੇ

ਸੱਭ ਟੁੱਟ ਗਏ ਨੇ, ਹਾਂ, ਮੁੱਕ ਗਏ ਨੇ

ਜਿਵੇਂ ਟੁੱਟਦਾ ਏ ਤਾਰਾ ਓਵੇਂ ਮੈਂ ਵੀ ਟੁੱਟ ਗਈ

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

ਓ, ਮੈਂ ਹੱਸ-ਹੱਸ ਝੋਲ਼ੀ ਪਾਏ, ਇਲਜ਼ਾਮ ਮੇਰੇ ਸਿਰ ਆਏ

ਜਿਸਮਾਂ ਤੋਂ ਮਿਟ ਜਾਂਦੇ ਨੇ, ਤੂੰ ਦਾਗ ਰੂਹਾਂ 'ਤੇ ਲਾਏ

ਮੈਂ ਹੱਸ-ਹੱਸ ਝੋਲ਼ੀ ਪਾਏ, ਇਲਜ਼ਾਮ ਮੇਰੇ ਸਿਰ ਆਏ

ਜਿਸਮਾਂ ਤੋਂ ਮਿਟ ਜਾਂਦੇ ਨੇ, ਤੂੰ ਦਾਗ ਰੂਹਾਂ 'ਤੇ ਲਾਏ

ਮੈਂ ਕੀ ਕਰਦੀ? ਰਹੀ ਡਰਦੀ

ਜੀ ਲੈਂਦੀ ਯਾ ਦੱਸ ਮਰਦੀ?

ਸੀ ਮੈਂ ਤੁਰਨਾ ਹੀ ਸਿੱਖੀ, ਤੈਨੂੰ ਵੇਖ ਰੁੱਕ ਗਈ

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

ਤੇਰਾ ਦਿਲ ਵਿੱਚੋਂ ਪਿਆਰ ਵੇ ਮੈਂ ਮੁੱਕਣ ਨਈਂ ਦਿੱਤਾ

ਭਾਵੇਂ ਸਾਰੀ ਦੀ ਸਾਰੀ ਹੀ ਵੇ ਮੈਂ ਆਪ ਮੁੱਕ ਗਈ

ਤੂੰ ਕਰ ਮਨਾਈਆਂ, ਮੈਂ ਸੱਭ ਸਹਾਰ ਲੈਣਾ

ਤੈਨੂੰ ਹੋਰਾਂ ਨਾਲ਼ ਵੇਖਣ ਤੋਂ ਪਹਿਲਾਂ ਮੈਂ ਖੁੱਦ ਨੂੰ ਮਾਰ ਲੈਣਾ

ਤੇਰੀ ਆਦਤ ਸੀ, ਮੈਂ ਤਾਂ ਹੀ ਛੁੱਟ ਗਈ

ਤੇ ਮੇਰੀ ਮੋਹੱਬਤ ਸੀ ਤੂੰ, ਮੈਂ ਤਾਂ ਹੀ ਟੁੱਟ ਗਈ

ਦਿਲ ਮੈਂ ਲਾਇਆ, ਤੂੰ ਸਮਾਂ ਲੰਘਾਇਆ

ਰੁੱਤ ਹੋਰਾਂ ਨਾਲ਼ ਮਾਣ ਲੈਣੀ ਆਂ

ਸ਼ਾਇਦ ਤੈਨੂੰ ਸ਼ਰਮ ਆ ਜਾਏ

ਚੱਲ ਕੋਈ ਨਾ, ਰੱਬ ਨੂੰ ਜਾਨ ਦੇਣੀ ਆਂ

- It's already the end -