Touch - SARRB

Touch

SARRB

00:00

03:30

Similar recommendations

Lyric

ਤੈਨੂੰ ਪਾ ਕੇ ਇੰਜ ਲੱਗਿਆ ਜਿਵੇਂ ਸੁਪਨਾ ਕੋਈ ਸੱਚ ਹੋ ਗਿਆ

ਪਹਿਲਾਂ ਪੱਥਰ ਦਾ ਦਿਲ ਸੀ, ਤੇਰੇ ਛੂਣ ਨਾ' ਕੱਚ ਹੋ ਗਿਆ

ਵੱਖਰਾ ਜਿਹਾ ਨਸ਼ਾ ਕਿਉਂ ਚੜ੍ਹਿਆ? ਅੱਖਾਂ ਵਿੱਚ ਤੱਕ ਹੋ ਗਿਆ

ਮੇਰੀ ਇਸ ਜ਼ਿੰਦਗੀ 'ਤੇ ਤੇਰਾ ਮੈਥੋਂ ਵੱਧ ਹੱਕ ਹੋ ਗਿਆ

ਸਾਰੀ ਦੁਨੀਆ ਨੂੰ ਸਕਦਾ ਮੈਂ ਭੁੱਲ, ਪਰ ਤੂੰ ਮੈਥੋਂ ਵੱਖ ਹੋਈ ਨਾ

ਇਹਨਾਂ ਅੱਖੀਆਂ ਨੂੰ ਮਿਲਦਾ ਸਕੂੰ ਤੈਨੂੰ ਤੱਕ, ਤੇਰੇ ਬਾਝੋਂ ਕੋਈ ਨਾ

ਰੂਹਾਂ ਨੂੰ ਚਾਹ ਜਿਹਾ ਚੜ੍ਹਿਆ ਇਸ਼ਕੇ ਦੇ ਰੰਗ ਦਾ

ਦਿਲ ਦਾ ਬਸ ਰੋਗੀ ਹੋਇਆ, ਰਿਹਾ ਨਾ ਕੰਮ ਦਾ

ਰੱਬ ਤੋਂ ਕੁਝ ਮੰਗਦੇ ਨਹੀਂ ਸੀ, ਹੁਣ ਤੈਨੂੰ ਮੰਗਦਾ

ਰਾਤੀ ਤੇਰੀ ਯਾਦਾਂ ਦੇ ਵਿੱਚ ਰਹਿੰਦਾ ਐ ਜਗਦਾ

ਸ਼ਰਮਾਂ 'ਤੇ ਪਰਦਾ ਸੀ ਜੋ, ਮੇਰੇ ਤੋਂ ਚੱਕ ਹੋ ਗਿਆ

ਪਹਿਲਾਂ ਪੱਥਰ ਦਾ ਦਿਲ ਸੀ, ਤੇਰੇ ਛੂਣ ਨਾ' ਕੱਚ ਹੋ ਗਿਆ

ਤੈਨੂੰ ਪਾ ਕੇ ਇੰਜ ਲੱਗਿਆ ਜਿਵੇਂ ਸੁਪਨਾ ਕੋਈ ਸੱਚ ਹੋ ਗਿਆ

ਪਹਿਲਾਂ ਪੱਥਰ ਦਾ ਦਿਲ ਸੀ, ਤੇਰੇ ਛੂਣ ਨਾ' ਕੱਚ ਹੋ ਗਿਆ

(ਹਾਂ, ਸੁਪਣਾ ਕੋਈ ਸੱਚ ਹੋ ਗਿਆ)

ਜਿੰਨੀ ਵੀ ਆ ਲਿਖੀ ਮੇਰੀ life ਓਸ ਰੱਬ ਨੇ

ਕੱਟੂ ਤੇਰੇ ਨਾਲ਼, ਰਿਹਾ ਵਾਅਦਾ

ਜਿਹੜਾ ਦੂਜੀ ਵਾਰ, ਬਿੱਲੋ, ਮਿਲਣੇ 'ਤੇ ਘੱਟ ਜਾਏ

ਦੱਸ ਓਹ ਪਿਆਰ ਹੋਇਆ ਕਾਹਦਾ

ਤੇਰੇ ਵੱਲ ਖਿੱਚ ਜਿਹੀ ਪੈਂਦੀ ਰਹਿੰਦੀ ਦਿਲ ਨੂੰ

ਹਰ ਵਾਰੀ ਪਹਿਲਾਂ ਤੋਂ ਵੀ ਜ਼ਿਆਦਾ

ਉਮਰਾਂ ਦਾ ਸਾਥ ਮੈਨੂੰ ਚਾਹੀਦਾ ਤੇਰੇ ਤੋਂ

ਚਾਰ ਦਿਨਾਂ ਵਾਲ਼ਾ ਮੇਰਾ ਨਾ ਇਰਾਦਾ

ਬੇਚੈਨ ਜਿਹਾ ਹਾਲ ਸੀ ਮੇਰਾ, ਤੈਨੂੰ ਸਭ ਦੱਸ ਹੋ ਗਿਆ

ਪਹਿਲਾਂ ਪੱਥਰ ਦਾ ਦਿਲ ਸੀ, ਤੇਰੇ ਛੂਣ ਨਾ' ਕੱਚ ਹੋ ਗਿਆ

ਤੈਨੂੰ ਪਾ ਕੇ ਇੰਜ ਲੱਗਿਆ ਜਿਵੇਂ ਸੁਪਨਾ ਕੋਈ ਸੱਚ ਹੋ ਗਿਆ

ਪਹਿਲਾਂ ਪੱਥਰ ਦਾ ਦਿਲ ਸੀ, ਤੇਰੇ ਛੂਣ ਨਾ' ਕੱਚ ਹੋ ਗਿਆ

ਹਾਂ, ਸੁਪਣਾ ਕੋਈ ਸੱਚ ਹੋ ਗਿਆ, ayy

ਹੋ, ਸੁਪਨਾ ਕੋਈ ਸੱਚ ਹੋ ਗਿਆ (hey)

- It's already the end -