00:00
04:50
ਭੁੱਲੀ ਨਹੀਂਓਂ ਜਾਂਦੀ ਇੱਕ ਮਹਿਕ ਤੇਰੇ ਕੇਸਾਂ ਆਲ਼ੀ
ਦੂਜਾ ਉਹ ਮਹੀਨਾਂ ਭੈੜਾ ਮਾਘ ਨੀ
ਸ਼ਹਿਰ ਪਟਿਆਲ਼ੇ ਦੀ ਸ਼ਾਮ ਦੀ ਹਵਾ ਕੋਈ
ਛੇੜਦੀ ਅਜੀਬ ਜਿਹਾ ਵਿਰਾਗ ਨੀ
ਹੱਥ ਤੇਰੇ ਛੋਹ ਕੇ ਜਵਾਂ
ਏਦਾਂ ਲੱਗਿਆ ਸੀ ਜਿਵੇਂ
ਚੜ੍ਹ ਜਾਂਦੀ ਅੱਖ ਨੀ ਫ਼ਕੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
Passport size ਤਸਵੀਰ ਦੀ
ਕਿਤੇ-ਕਿਤੇ ਤੰਦ ਸਾਨੂੰ
ਟੁੱਟੀ-ਟੁੱਟੀ ਜਾਪਦੀ ਏ
ਤੇਰੇ ਜੋ ਜਬਾਨੀ ਦੱਸੇ ਕਿੱਸੇ ਦੀ
ਰੰਗਲ਼ੇ ਪਲੰਘ ਉੱਤੇ
ਕੌਣ ਬੈਠਾ ਮਾਣਦਾ ਏ?
ਧੁੱਪ ਅਤੇ ਛਾਂ ਸਾਡੇ ਹਿੱਸੇ ਦੀ
ਧੁੱਪ ਅਤੇ ਛਾਂ ਸਾਡੇ ਹਿੱਸੇ ਦੀ
ਕੁੱਲੀ ਦਿਆਂ ਕੱਖਾਂ ਵਾਂਗੂ
ਉੱਡ ਗਏ ਨੇ ਲੇਖ, ਕੁੜੇ
ਖੁੱਲ੍ਹ ਗਈ ਏ ਗੰਢ ਤਕਦੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
♪
ਹੱਥਾਂ ਵਿੱਚ ਹੱਥ ਪਾ ਕੇ
ਕੱਟੀਆਂ ਦੁਪਹਿਰਾਂ ਸੀ ਜੋ
ਲੱਗਦਾ ਨਜ਼ਾਰਾ ਹਾਲੇ ਕੱਲ੍ਹ ਦਾ
ਹਾਲੇ ਤੱਕ ਸਾਨੂੰ ਕੋਈ
ਆਇਆ ਨਾ ਜਵਾਬ ਤੇਰੀ
ਭੁੱਲ੍ਹ ਜਾਣ ਵਾਲ਼ੀ ਆਖੀ ਗੱਲ ਦਾ
ਭੁੱਲ੍ਹ ਜਾਣ ਵਾਲ਼ੀ ਆਖੀ ਗੱਲ ਦਾ
ਆਸਾਂ ਦੀਆਂ ਜੋਗਣਾਂ ਨੂੰ
ਬੜਾ ਔਖਾ ਭੋਰ ਨਾ ਨੀ
ਸੌਂਹ ਲੱਗੇ ਅੱਖੀਆਂ ਦੇ ਨੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
♪
ਦੱਸ ਕੌਣ ਵਾਧਿਆਂ ਦੇ ਮੁੱਖ ਝਾੜੀ ਜਾਵੇ ਹੁਣ?
ਕੌਣ ਛਾਣੇਂ ਲਾਰਿਆਂ ਦੀ ਰੇਤ ਨੂੰ?
ਪਿਆਰਾਂ ਪਰਛਾਵਿਆਂ ਦਾ ਕਰਨਾ ਕੀ ਪਿੱਛਾ ਦੱਸ?
ਭੇਤ ਰਹਿਣ ਦਈਏ ਚੱਲ ਭੇਤ ਨੂੰ
ਭੇਤ ਰਹਿਣ ਦਈਏ ਚੱਲ ਭੇਤ ਨੂੰ
ਨਿੱਮ ਉੱਤੇ ਚੜ੍ਹੇ ਨਾ
ਕਰੇਲਿਆਂ ਦੀ ਵੇਲ਼ Mann-ਆਂ!
ਛਾਂ ਬਹੁਤੀ ਹੁੰਦੀ ਨਹੀਂ ਕਰੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ
ਸਾਡੇ ਪੱਲ੍ਹੇ ਬੱਸ ਹੁਣ ਆਖ਼ਰੀ ਕਮਾਈ ਤੇਰੀ
Passport size ਤਸਵੀਰ ਦੀ