Keh Len De - Kaka

Keh Len De

Kaka

00:00

02:30

Song Introduction

ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਨਹੀਂ ਹੈ।

Similar recommendations

Lyric

ਦੱਸ ਕੀ ਕਰਾਂ? ਤੇਰੇ 'ਤੇ ਮਰਾਂ

ਕਹਿਣ ਤੋਂ ਡਰਾਂ, ਕਹਿ ਲੈਣ ਦੇ

ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ

ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ

ਲੱਭਕੇ ਬਹਾਣੇ ਜਾਨੇ, ਜੋੜ ਲੈ ਯਾਰਾਨੇ ਜਾਨੇ

ਘੜੀ-ਬਿੰਦ ਤੇਰੇ ਵੇਹੜੇ ਬਹਿ ਲੈਣ ਦੇ

ਮੈਨੂੰ ਤਾਂ ਨਾ ਰੋਕ, ਮੈਂ ਤਾਂ ਪਹਿਲਾਂ ਈ ਡਰਪੋਕ

ਮੇਰਾ ਹੌਂਸਲਾ ਨਾ ਸੋਖ, ਇਹਨੂੰ ਵਹਿ ਲੈਣ ਦੇ

ਦਿਲ ਵਿੱਚ ਹੋੜ ਲੱਗੀ, ਤੋੜ ਲੱਗੀ, ਥੋੜ ਲੱਗੀ

ਲੋੜ ਲੱਗੀ, ਯਾਰ ਨੂੰ ਐ ਤੇਰੀ ਦੀਦ ਦੀ

ਕਿਹੜਾ ਕੰਜਰ ਤਰੀਕ ਦੇਖੇ, ਮਹੀਨਾਂ ਦੇਖੇ, week ਦੇਖੇ

ਕਰਕੇ ਉਡੀਕ ਦੇਖੇ, ਆਉਂਦੀ ਈਦ ਦੀ

ਮੁਹੱਬਤਾਂ ਨੇ ਗੂੜੀਆਂ, ਲੈਕੇ ਆਊਂ ਚੂੜੀਆਂ

ਪਾਈਂ ਨਾ ਤਿਉੜੀਆਂ ਤੂੰ ਖਹਿ ਲੈਣ ਦੇ

ਦੱਸ ਕੀ ਕਰਾਂ? ਤੇਰੇ 'ਤੇ ਮਰਾਂ

ਕਹਿਣ ਤੋਂ ਡਰਾਂ, ਕਹਿ ਲੈਣ ਦੇ

ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ

ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ

ਪੈਰ, ਲੱਤਾਂ, ਪੱਟ, ਲੱਕ, ਹਿੱਕ, ਧੌਣ, ਵੀਣੀਆਂ

ਤੇਰੀ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ

ਰਾਹਾਂ ਵਿੱਚ, ਸਾਹਾਂ ਵਿੱਚ, ਤੇਰੀਆਂ ਨਿਗਾਹਾਂ ਵਿੱਚ

ਇਸ਼ਕ ਤੋਂ ਹੀਣੀਆਂ ਨੀ ਜ਼ਿੰਦਗੀਆਂ ਜੀਣੀਆਂ

ਗੱਲਾਂ, ਠੋਡੀ, ਬੁੱਲ੍ਹ, ਨੱਕ, ਜ਼ੁਲਫ਼ਾਂ, ਮੱਥਾ 'ਤੇ ਅੱਖ

ਆਸ਼ਿਕ਼ ਦਾ ਦਿਲ ਧੱਕ-ਧੱਕ ਕਰਦਾ

ਸੂਰਤ ਬਾ-ਖੂਬ-ਖੂਬਸੂਰਤ ਤੇਰੀ

ਰਹਿਮ ਕਰ, ਚੇਹਰੇ ਉਤੋਂ ਚੱਕ ਪਰਦਾ

ਤੇਰੇ ਪਿੰਡ ਵਾਲੀ ਨਹਿਰ, ਬੜਾ ਕਰਦੀ ਐ ਕਹਿਰ

ਖੌਰੇ ਕੱਢੇ ਕਿਹੜਾ ਵੈਰ ਮੈਨੂੰ ਤੰਗ ਕਰਕੇ

ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਈ ਆਂ

ਹੋ ਗਿਆ ਬੇਰੰਗ, ਅੱਜ ਸੰਗ ਕਰਕੇ

ਮੈਨੂੰ ਕਰਗੇ ਫ਼ਕੀਰ ਤੇਰੇ ਨਜ਼ਰਾਂ ਦੇ ਤੀਰ

ਮੇਰਾ ਦਿਲ ਗਏ ਚੀਰ, ਪੀੜ੍ਹ ਸਹਿ ਲੈਣ ਦੇ

ਦੱਸ ਕੀ ਕਰਾਂ? ਤੇਰੇ 'ਤੇ ਮਰਾਂ

ਕਹਿਣ ਤੋਂ ਡਰਾਂ, ਕਹਿ ਲੈਣ ਦੇ

ਤੂੰ ਮੇਰੇ ਜਜ਼ਬਾਤ ਛੇੜੇ, ਇੱਕੋ ਗੱਲ ਕਹਿੰਦੇ ਜਿਹੜੇ

ਬੱਸ ਤੇਰੇ ਨੇੜੇ-ਤੇੜੇ ਰਹਿ ਲੈਣ ਦੇ

- It's already the end -