Diary - Dr Zeus

Diary

Dr Zeus

00:00

04:12

Song Introduction

"ਡਾਇਰੀ" ਡਾ. ਜ਼ੀਉਸ ਦਾ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਸ ਗੀਤ ਵਿੱਚ ਭਾਵਨਾਤਮਕ ਲਿਰਿਕਸ ਅਤੇ ਧੁਨਦਾਰ ਬੀਟਾਂ ਹਨ ਜੋ ਸ੍ਰੋਤਾਵਾਂ ਨੂੰ ਬਹੁਤ ਪਸੰਦ ਆਈਆਂ ਹਨ। ਡਾ. ਜ਼ੀਉਸ ਨੇ ਇਸ ਗੀਤ ਵਿੱਚ ਆਪਣੇ ਅਨੁਭਵਾਂ ਅਤੇ ਦਿਲ ਦੀਆਂ ਗੱਲਾਂ ਨੂੰ ਬੜੀ ਸੋਭਾ ਨਾਲ ਪੇਸ਼ ਕੀਤਾ ਹੈ। ਵੀਡੀਓ ਕਲਿੱਪ ਵੀ ਲੋకਪ੍ਰਿਯ ਹੈ ਅਤੇ ਗੀਤ ਦੇ ਸੰਦੇਸ਼ ਨੂੰ ਵਧੀਆ ਢੰਗ ਨਾਲ ਦਰਸਾਉਂਦਾ ਹੈ।

Similar recommendations

Lyric

ਚਿਰਾਂ ਬਾਅਦ ਟਕਰੀ ਐ, ਭੁੱਲ ਗਈ ਹੋਵੇਂਗੀ

ਮਹਿੰਗਿਆਂ ਤਰਾਜ਼ੂਆਂ 'ਚ ਤੁੱਲ ਗਈ ਹੋਵੇਂਗੀ

ਜਿੱਥੇ ਮਾਣੀ ਸੀ

ਉਹ ਨਿੰਮ ਵਾਲ਼ੀ ਛਾਂਹ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?

ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?

ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?

ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?

ਜਿੱਥੇ, "ਭੁੱਲ ਜਾਈਂ," ਕਿਹਾ ਸੀ

ਉਹ ਥਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ, ਮੇਰਾ ਨਾਮ ਲੱਭ ਜਾਏ...

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?

ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?

ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?

ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?

ਜਿੱਥੇ ਹੰਭ ਕੇ ਸੀ ਬੈਠੇ

ਉਹ ਗਰਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ

ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ

Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ

ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ

ਤੂੰ ਵੀ ਸਾਡੇ ਨਾ' ਬਿਤਾਏ ਸੀ

ਉਹ ਤਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ

ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

- It's already the end -