Din Gaye - Garry Sandhu

Din Gaye

Garry Sandhu

00:00

05:34

Song Introduction

ਗਾਰੀ ਸੰਧੂ ਦੀ ਨਵੀਂ ਗੀਤ 'ਦਿਨ ਗਏ' ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਗੀਤ ਵਿੱਚ ਗਾਰੀ ਦੀ ਮਿੱਠੀ ਆਵਾਜ਼ ਅਤੇ ਦਿਲਕਸ਼ ਲਿਰਿਕਸ ਨੇ ਸ਼੍ਰੋਤਾਵਾਂ ਨੂੰ ਆਪਣੀ ओर ਖਿੱਚਿਆ ਹੈ। 'ਦਿਨ ਗਏ' ਨੇ ਯੂਟਿਊਬ 'ਤੇ ਲੱਖਾਂ ਦਰਸ਼ਕਾਂ ਨੂੰ ਆਪਣਾ ਰੁਝਾਨ ਦਿੱਤਾ ਹੈ ਅਤੇ ਸੰਗੀਤ ਚਾਰਟਾਂ 'ਤੇ ਉੱਚ ਸਥਾਨ ਬਣਾਇਆ ਹੈ। ਗਾਰੀ ਸੰਧੂ ਨੇ ਇਸ ਗੀਤ ਦੇ ਮਾਧਿਅਮ ਨਾਲ ਆਪਣੀ ਕਲਾਤਮਕ ਦੱਖਲਤ ਦਰਸਾਈ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ।

Similar recommendations

Lyric

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਕੈਸੇ ਲਿਖਤੇ ਲੇਖ, ਓ ਰੱਬਾ?

ਕੈਸੇ ਲਿਖਤੇ ਲੇਖ, ਓ ਰੱਬਾ?

ਕਿਉਂ ਛੱਡ ਉਹ ਮੇਰਾ ਸਾਥ ਗਈ?

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ

ਉਹ ਪਿਆਰਾਂ ਵਾਲ਼ੀਆਂ ਬਾਤਾਂ

ਤੇਰਾ ਰੁੱਸਣਾ, ਮੇਰਾ ਮਨਾਉਣਾ

ਜਾਗ-ਜਾਗ ਕੇ ਰਾਤਾਂ ਨੂੰ?

ਕਿਵੇਂ ਭੁੱਲਾਂ ਉਹ ਮੁਲਾਕਾਤਾਂ ਨੂੰ

ਉਹ ਪਿਆਰਾਂ ਵਾਲ਼ੀਆਂ ਬਾਤਾਂ

ਤੇਰਾ ਰੁੱਸਣਾ, ਮੇਰਾ ਮਨਾਉਣਾ

ਜਾਗ-ਜਾਗ ਕੇ ਰਾਤਾਂ ਨੂੰ?

ਅੱਖੀਆਂ ਵਿੱਚੋਂ ਹੰਝੂ ਬਣਕੇ

ਅੱਖੀਆਂ ਵਿੱਚੋਂ ਹੰਝੂ ਬਣਕੇ

ਯਾਦਾਂ ਦੀ ਬਰਸਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਕਸਮਾਂ-ਵਾਅਦੇ ਖਾ ਕੇ ਤੁਰ ਗਈ

ਝੂਠੇ ਲਾਰੇ ਲਾ ਕੇ ਤੁਰ ਗਈ

ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ

ਵੱਧ ਉਹ ਤੋਂ ਤੜਪਾ ਕੇ ਤੁਰ ਗਈ

ਕਸਮਾਂ-ਵਾਅਦੇ ਖਾ ਕੇ ਤੁਰ ਗਈ

ਝੂਠੇ ਲਾਰੇ ਲਾ ਕੇ ਤੁਰ ਗਈ

ਜਿੰਨੀਆਂ ਦਿੱਤੀਆਂ ਖੁਸ਼ੀਆਂ ਮੈਨੂੰ

ਵੱਧ ਉਹ ਤੋਂ ਤੜਪਾ ਕੇ ਤੁਰ ਗਈ

ਸੱਭ ਤੋਂ ਵੱਧ ਸੀ ਮਾਣ ਜੀਹਦੇ 'ਤੇ

ਸੱਭ ਤੋਂ ਵੱਧ ਸੀ ਮਾਣ ਜੀਹਦੇ 'ਤੇ

ਭੁੱਲ ਮੇਰੇ ਜਜ਼ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ

ਤੇਰੀ ਯਾਦ ਸਹਾਰੇ ਜੀ ਲੈਣਾ

ਦਿਲ ਦੇ ਜ਼ਖਮਾ ਨੂੰ Garry ਨੇ

ਹੰਝੂਆਂ ਦੇ ਨਾਲ਼ ਸੀ ਲੈਣਾ

ਤੈਨੂੰ ਬੇਵਫ਼ਾ ਵੀ ਨਹੀਂ ਕਹਿਣਾ

ਤੇਰੀ ਯਾਦ ਸਹਾਰੇ ਜੀ ਲੈਣਾ

ਦਿਲ ਦੇ ਜ਼ਖਮਾ ਨੂੰ Garry ਨੇ

ਹੰਝੂਆਂ ਦੇ ਨਾਲ਼ ਸੀ ਲੈਣਾ

ਹੱਸਦੀ ਰਹਿ, ਜਾ ਵੱਸਦੀ ਰਹਿ

ਹੱਸਦੀ ਰਹਿ, ਜਾ ਵੱਸਦੀ ਰਹਿ

ਜਾ ਦਿਲ 'ਚੋਂ ਇਹ ਦੁਆ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

ਉਹ ਦਿਨ ਗਏ, ਉਹ ਰਾਤ ਗਈ

ਉਹ ਪਿਆਰਾਂ ਵਾਲ਼ੀ ਬਾਤ ਗਈ

- It's already the end -