You - Karan Aujla

You

Karan Aujla

00:00

03:10

Song Introduction

ਕਰਨ ਔਜਲਾ ਦਾ ਗਾਣਾ "You" ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਇੱਕ ਨਵੀਂ ਰੋਸ਼ਨੀ ਲੈ ਕੇ ਆਇਆ ਹੈ। ਇਸ ਗਾਣੇ ਵਿੱਚ ਕਰਣ ਦੀ ਅਦਾਕਾਰੀ ਅਤੇ ਸੰਗੀਤ ਦਾ ਬੇਹਤਰੀਨ ਮੇਲ ਦਰਸਾਇਆ ਗਿਆ ਹੈ, ਜੋ ਸ੍ਰੋਤਾਵਾਂ ਨੂੰ ਗਹਿਰਾਈ ਨਾਲ ਛੁਹਦਾ ਹੈ। ਮਿਊਜ਼ਿਕ ਵੀਡੀਓ ਵਿੱਚ ਸੁੰਦਰ ਦ੍ਰਿਸ਼ ਅਤੇ ਕਹਾਣੀਵਸਤੂ ਨੇ ਇਸ ਗਾਣੇ ਨੂੰ ਹੋਰ ਵੀ ਪ੍ਰਭਾਵਸ਼ালী ਬਣਾਇਆ ਹੈ। "You" ਨੇ ਵੀਡੀਓ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ ਅਤੇ ਪੰਜਾਬੀ ਸੰਗੀਤ ਪ੍ਰੇਮੀਆਂ ਤੋਂ ਬਹੁਤ ਸਾਰਾ ਪ੍ਰਸ਼ੰਸਾ ਮਿਲੀ ਹੈ।

Similar recommendations

Lyric

(ਤੂੰ ਹੀ ਐ)

ਸਰ ਜਾਊ ਤੇਰਾ ਤਾਂ, ਮਰ ਜਾਊ ਤੇਰੀ ਜਾਂ

ਕਿਉਂਕਿ ਮੇਰਾ ਤਾਂ ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਜਦੋਂ ਕਰਦੀ ਦੁਆ ਤੇਰਾ ਨਾਂ

ਸੱਚ ਦੱਸਾਂ ਮੈਨੂੰ ਤਾਂ ਫ਼ਰਿਆਦ ਵੀ ਨਹੀਂ ਆਉਂਦੀ

ਤੇਰਾ ਕਰਾਂ, ਕੀ ਕਰਾਂ, ਮੇਰੀ ਜਾਂ?

ਤੈਨੂੰ ਤਾਂ ਤੇਰੀ ਜਾਨ ਦੀ ਯਾਦ ਵੀ ਨਹੀਂ ਆਉਂਦੀ

ਮੈਨੂੰ ਕਰਦਾ ਪਿਆਰ ਮੇਰਾ ਯਾਰ

ਕਿੰਨਾ ਕਰਦਾ, ਮੈਂ ਲਾਵਾਂ ਅੰਦਾਜ਼ੇ ਕੱਲ੍ਹ-ਅੱਜ ਦੀ

ਖੜ੍ਹਾ ਤੜਕੇ ਤੂੰ ਖਿੜਕੀ 'ਤੇ

ਖੜਕੇ ਜੇ ਬੂਹਾ ਵੇ ਮੈਂ ਜਦੇ ਦਰਵਾਜ਼ੇ ਵੱਲ ਭਜਦੀ

ਵੀਣੀ ਸੁੰਨੀ ਨੂੰ ਵੰਗਾਂ ਲੈਦੇ

ਯਾ ਗੋਟਾ ਚੁੰਨੀ ਦਾ, ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਤੂੰ ਹੀ ਐ

ਕਦੇ ਮਿਲ਼, ਤੈਨੂੰ ਕੋਲ਼ ਮੈਂ ਬਿਠਾਵਾਂ

ਕਿਵੇਂ ਦਿਲ ਦੀ ਸੁਣਾਵਾਂ? ਸੁਣ ਦਿਲ ਵੀ ਨਹੀਂ ਸਕਦੇ

ਕਿੱਥੇ ਕਰੇਗਾ ਪਿਆਰ, ਦੱਸ ਯਾਰ

ਤੂੰ ਤਾਂ ਹਰ ਵਾਰ ਆਖਿਆ ਕਿ ਮਿਲ਼ ਵੀ ਨਹੀਂ ਸਕਦੇ

ਕਿਵੇਂ ਦੱਸ ਤੈਨੂੰ ਰੁੱਸੇ ਨੂੰ ਮਨਾਵਾਂ

ਤੇਰੇ ਗਲ਼ ਵਿੱਚ ਬਾਂਹਵਾਂ, ਤੂੰ ਤਾਂ ਰੁੱਸਿਆ ਵੀ ਨਹੀਂ ਵੇ

ਵੇ ਮੈਂ ਹਰ ਗਈ ਆਂ, ਡਰ ਗਈ ਆਂ

ਹੈਗੀਆਂ ਯਾ ਮਰ ਗਈ, ਵੇ ਤੂੰ ਤਾਂ ਕਦੇ ਪੁੱਛਿਆ ਵੀ ਨਹੀਂ ਵੇ

ਲਗਦਾ ਆ ਗਿਆ ਤੂੰ, ਜਦ ਵੀ ਬੋਲੇ ਕਾਂ

ਵੇ ਮੇਰੇ ਕੋਲ਼ੇ ਤਾਂ ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਤੂੰ ਹੀ ਐ

ਬਸ ਕੋਲ਼ ਮੇਰੇ ਬਹਿ, ਕੁਝ ਕਹਿ ਚਾਹੇ ਨਾ

ਮੈਨੂੰ ਸੱਚ ਦੱਸਾਂ ਸਿਫ਼ਤਾਂ ਦੀ ਲੋੜ ਨਹੀਂ

ਮੈਂ ਨਹੀਂ ਚਾਹੁੰਦੀ ਕੋਈ ਗਾਨੀਆਂ-ਨਿਸ਼ਾਨੀਆਂ

ਵੇ ਮੇਰੇ ਦਿਲ-ਜਾਨੀਆਂ, ਵੇ gift'an ਦੀ ਲੋੜ ਨਹੀਂ

ਲਿਖ ਕੇ ਦੇ ਗਿਆ ਤੂੰ, ਖੋਲ੍ਹਾਂ diary ਨਾ

ਵੇ ਮੇਰੀ ਸ਼ਾਇਰੀ ਤਾਂ ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਮੈਨੂੰ ਤੇਰੀ ਸੌਂਹ, ਪੁੱਛ ਲਾ ਬੁੱਲ੍ਹਾਂ ਤੋਂ

ਪੜ੍ਹ ਲੈ ਅੱਖਾਂ 'ਚੋਂ, ਤੂੰ ਹੀ ਐ

ਤੂੰ ਹੀ ਐ

ਤੂੰ ਹੀ ਐ

- It's already the end -