Matwaliye - Seven Rivers - Satinder Sartaaj

Matwaliye - Seven Rivers

Satinder Sartaaj

00:00

04:49

Song Introduction

ਸਤੀੰਦਰ ਸਾਰਤਾਜ਼ ਦਾ ਗੀਤ 'ਮਤਵਾਲੀਏ - ਸੇਂਵਨ ਰਿਵਰਸ' ਪੰਜਾਬੀ ਸੰਗੀਤ ਦੀ ਇੱਕ ਖਾਸ ਰਚਨਾ ਹੈ। ਇਸ ਗੀਤ ਵਿੱਚ ਸਾਰਤਾਜ਼ ਨੇ ਸੱਤ ਦਰਿਆਵਾਂ ਦੀ ਬੇਹੱਦ ਖੂਬਸੂਰਤੀ ਅਤੇ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਬਿਆਨ ਕੀਤਾ ਹੈ। ਗੀਤ ਦੀ ਮਿਧੁਰ ਧੁਨੀ ਅਤੇ ਗਹਿਰੇ ਬੋਲ ਸ੍ਰੋਤਾਂ ਨੂੰ ਮਨੋਰੰਜਨ ਦੇ ਨਾਲ-ਨਾਲ ਅੰਦਰੂਨੀ ਸ਼ਾਂਤੀ ਵੀ ਦਿੰਦੇ ਹਨ। 'ਮਤਵਾਲੀਏ - ਸੇਂਵਨ ਰਿਵਰਸ' ਨਾਂ ਸਿਰਫ਼ ਇੱਕ ਗੀਤ ਹੈ, ਸਗੋਂ ਪੰਜਾਬੀ ਸਭਿਆਚਾਰ ਅਤੇ ਪ੍ਰਭਾਤੀ ਰੂਹਾਨੀਅਤ ਦੀ ਪੇਸ਼ਕਸ਼ ਵੀ ਹੈ।

Similar recommendations

Lyric

ਹੋ, ਮਤਵਾਲੀਏ, ਹੋ, ਮਤਵਾਲੀਏ

ਹੋ, ਮਤਵਾਲੀਏ, ਨਸ਼ੀਲੇ ਨੈਣਾਂ ਵਾਲ਼ੀਏ

ਹੋ, ਮਤਵਾਲੀਏ, ਨਸ਼ੀਲੇ ਨੈਣਾਂ ਵਾਲ਼ੀਏ

ਨੀ ਇੱਕ ਮੈਨੂੰ ਗੱਲ ਦੱਸ ਜਾ

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਹੋ, ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ

ਪਿਆਰ ਦੇ ਉਛਾਲ਼ਿਆਂ 'ਚ ਡੋਬ ਸਾਨੂੰ ਮਾਰ ਦੇ

ਓ, ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ

ਪਿਆਰ ਦੇ ਉਛਾਲ਼ਿਆਂ 'ਚ ਡੋਬ ਸਾਨੂੰ ਮਾਰ...

ਸੁਣ ਨਾਗਣੇ, ਹੋ, ਵੈਰਾਗਣੇ, ਓ

ਓ, ਸੁਣ ਨਾਗਣੇ, ਨੀ ਸੁਣ ਵੈਰਾਗਣੇ

ਨੀ ਇੱਕ ਵਾਰੀ ਹੋਰ ਡੱਸ ਜਾ

ਆ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਓ, ਨਜ਼ਰਾਂ ਮਿਲ਼ਾ ਕੇ ਮੁੜ ਪਾਸਾ ਵੱਟ ਲੈਣ ਦਾ

ਚੰਗਾ ਏ ਅੰਦਾਜ਼ ਇਹ ਵੀ ਜਿੰਦ ਲੁੱਟ ਲੈਣ ਦਾ

ਓ, ਨਜ਼ਰਾਂ ਮਿਲ਼ਾ ਕੇ ਮੁੜ ਪਾਸਾ ਵੱਟ ਲੈਣ ਦਾ

ਚੰਗਾ ਏ ਅੰਦਾਜ਼ ਇਹ ਵੀ ਜਿੰਦ ਲੁੱਟ ਲੈਣ ਦਾ

ਆ ਜਾਂ ਤਾਂ ਦਿਲ 'ਚ ਵਸਾ ਲੈ ਸਾਨੂੰ, ਹੀਰੀਏ

ਜਾਂ ਤਾਂ ਦਿਲ 'ਚ ਵਸਾ ਲੈ ਸਾਨੂੰ, ਹੀਰੀਏ

ਜਾਂ ਸਾਡੇ ਦਿਲ ਵਿੱਚ ਵੱਸ ਜਾ

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਓ, ਤੇਰੀ ਮੁਸਕਾਨ ਨੇ ਫ਼ਿਜ਼ਾਵਾਂ ਮਹਿਕਾਈਆਂ ਨੇ

ਕਾਲ਼ੀਆਂ ਘਟਾਵਾਂ ਅੰਗੜਾਈ ਲੈਕੇ ਆਈਆਂ ਨੇ

ਕਿ ਤੇਰੀ ਮੁਸਕਾਨ ਨੇ ਫ਼ਿਜ਼ਾਵਾਂ ਮਹਿਕਾਈਆਂ ਨੇ

ਕਾਲ਼ੀਆਂ ਘਟਾਵਾਂ ਅੰਗੜਾਈ ਲੈਕੇ ਆਈਆਂ...

ਆਜਾ ਨੱਚੀਏ, ਹੋ, ਆਜਾ ਨੱਚੀਏ, ਓ

ਆਜਾ ਨੱਚੀਏ, ਤੂੰ ਜ਼ਿੰਦਗੀ ਦੇ ਸਾਜ਼ ਦੀ

ਨੀ ਆ ਕੇ ਜ਼ਰਾ ਤਾਰ ਕੱਸ ਜਾ

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸ ਪਈ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਤੂੰ ਕਦੀ ਵੇਖੇ ਪਿਆਰ ਨਾਲ਼, ਕਦੀ ਘੂਰੀ ਵੱਟਦੀ

ਲਾਰਿਆਂ ਦੇ ਵਿੱਚ ਤੂੰ Satinder ਨੂੰ ਰੱਖਦੀ

ਓ, ਕਦੀ ਵੇਖੇ ਪਿਆਰ ਨਾਲ਼, ਕਦੀ ਘੂਰੀ ਵੱਟਦੀ

ਲਾਰਿਆਂ ਦੇ ਵਿੱਚ ਤੂੰ Satinder ਨੂੰ ਰੱਖਦੀ

ਓ, ਜਿਹੜਾ ਜਾਲ਼ ਮੈਂ ਵਿਛਾਇਆ ਪਿਆਰ ਵਾਲੜਾ

ਓ, ਜਿਹੜਾ ਜਾਲ਼ ਮੈਂ ਵਿਛਾਇਆ ਪਿਆਰ ਵਾਲੜਾ

ਨੀ ਆਜਾ ਉਹਦੇ ਵਿੱਚ ਫ਼ੱਸ ਜਾ

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਹੋ, ਮਤਵਾਲੀਏ, ਹੋ, ਮਤਵਾਲੀਏ, ਓ

ਹੋ, ਮਤਵਾਲੀਏ, ਨਸ਼ੀਲੇ ਨੈਣਾਂ ਵਾਲੀਏ

ਨੀ ਇੱਕ ਮੈਨੂੰ ਗੱਲ ਦੱਸ ਜਾ

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

ਨੀ ਇੱਕ ਵਾਰੀ ਫ਼ੇਰ ਹੱਸ ਜਾ

- It's already the end -