Jaagde Raho - Arjan Dhillon

Jaagde Raho

Arjan Dhillon

00:00

03:30

Song Introduction

ਅਰਜਨ ਢਿੱਲੋਂ ਦੀ ਨਵੀਂ ਗੀਤ 'ਜਾਗਦੇ ਰਹੋ' ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਗੀਤ ਵਿੱਚ ਅਰਜਨ ਨੇ ਦਿਲ ਨੂੰ ਛੂਹਣ ਵਾਲੇ ਲਿਰਿਕਸ ਅਤੇ ਮਨਮੋਹਕ ਮਿਲੋਡੀ ਨਾਲ ਆਪਣੇ ਵਾਸਤੇ ਇੱਕ ਖਾਸ ਥਾਂ ਬਣਾਈ ਹੈ। 'ਜਾਗਦੇ ਰਹੋ' ਦੇ ਵੀਡੀਓ ਕਲਿੱਪ ਵਿੱਚ ਵਿਜੁਅਲ ਐਫੈਕਟਸ ਅਤੇ ਰਿਥਮ ਦਾ ਬਹੁਤ ਸੋਹਣਾ ਤਾਲਮੇਲ ਹੈ, ਜੋ ਇਸ ਗੀਤ ਨੂੰ ਹੋਰ ਵੀਰਾਨ ਬਣਾ ਦਿੰਦਾ ਹੈ। ਪੰਜਾਬੀ ਸੰਗੀਤ ਦੇ ਪ੍ਰੇਮੀਆਂ ਲਈ ਇਹ ਇੱਕ Must-Listen ਟ੍ਰੈਕ ਹੈ।

Similar recommendations

Lyric

Desi Crew, Desi Crew

Desi Crew, Desi Crew

ਓ, ਅੱਖਾਂ ਨਾਲ਼ ਲਾਕੇ ਕਈ ਸਿਰਾਂ ਨਾਲ਼ ਨਿਭਾ ਜਾਂਦੇ

ਕਈ ਤਾਂ ਪਿਆਰ ਨੂੰ ਵਪਾਰ ਨਾਲ਼ ਰਲਾ ਜਾਂਦੇ

ਓ, ਅੱਖਾਂ ਨਾਲ਼ ਲਾਕੇ ਕਈ ਸਿਰਾਂ ਨਾਲ਼ ਨਿਭਾ ਜਾਂਦੇ

ਕਈ ਤਾਂ ਪਿਆਰ ਨੂੰ ਵਪਾਰ ਨਾਲ਼ ਰਲਾ ਜਾਂਦੇ

ਜੀਹਨੇ ਆ ਨਿਭਾਉਣੀ ਉਹ ਨਿਭਾ ਜਾਂਦੇ ਆ

ਜੀਹਨੇ ਹੁੰਦਾ ਛੱਡਣਾ ਉਹ ਜਾਂਦੇ ਲੱਗਦੇ

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

(ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)

(ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)

ਹਰ ਹੱਥ ਵਿੱਚ phone, phone'an ਦੇ ਵਿੱਚ ਰਾਜ਼ ਨੇ

ਇੱਕੋ ਦਿਲ ਕਈ ਥਾਂਵੇਂ ਵੰਡੇ ਇਹ ਰਿਵਾਜ਼ ਨੇ

ਸ਼ਨੀਵਾਰ ਸੌਖਾ ਟੱਪੇ ਤਾਂਹੀਂ ਤਾਂ ਲਿਹਾਜ਼ ਨੇ

ਨੀਤਾਂ ਵਿੱਚ ਕੁੱਲੀਆਂ ਤੇ ਸਿਰਾਂ ਉੱਤੇ ਤਾਜ ਨੇ

ਦੋ ਸੱਜਣਾਂ ਦੀ ਥੋੜੀ ਬਹੁਤੀ ਵਿਗੜੇ

ਆ ਕੇ ਬੇਗਾਨਾ ਕੋਈ ਮੌਕਾ ਦੱਬਜੇ

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

(ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)

(ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)

ਪਿਆਰਾਂ ਉੱਤੇ ਭਾਰੀਆਂ PR'an ਪੈ ਜਾਂਦੀਆਂ ਨੇ

Future ਦੇ ਨਾਂ 'ਤੇ ਜ਼ਿੰਦਾਂ ਧੋਖੇ ਸਹਿ ਜਾਂਦੀਆਂ ਨੇ

Long distance ਸਾਂਝਾਂ ਮੱਠੀਆਂ ਰਹਿ ਜਾਂਦੀਆਂ ਨੇ

ਹੁਸਨ ਹਵੇਲੀਆਂ ਝੋਰੇ 'ਚ ਢਹਿ ਜਾਂਦੀਆਂ ਨੇ

ਅੱਖੋਂ ਓਹਲੇ ਵਫ਼ਾ ਜੋ ਕਮਾਉਣ ਮਿੱਤਰੋ

ਸੱਜਣਾਂ ਨੂੰ ਰੱਖੀਦਾ ਏ ਥਾਂ ਰੱਬ ਦੇ

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

ਦਾਗ਼ ਯਾਰੀਆਂ ਦੇ ਮਹਿੰਦੀਆਂ ਸੁਹਾਗ ਦੀਆਂ ਘੋੜੀਆਂ

ਹੀਰਾਂ ਦੀਆਂ ਇੱਜਤਾਂ ਨੇ ਰੋਲ਼ਦੀਆਂ ਚੂਰੀਆਂ

ਇਸ਼ਕ 'ਚ Arjan'an ਪੱਟਣ ਮਸ਼ਹੂਰੀਆਂ

ਦੂਰੀ ਪੈਜੇ ਪਿਆਰ 'ਚ ਨਾ ਪੈਣ ਮਜਬੂਰੀਆਂ

(ਇਸ਼ਕ 'ਚ Arjan'an ਪੱਟਣ ਮਸ਼ਹੂਰੀਆਂ)

(ਦੂਰੀ ਪੈਜੇ ਪਿਆਰ 'ਚ ਨਾ ਪੈਣ ਮਜਬੂਰੀਆਂ)

ਨਾਰ ਨੇ ਵੀ ਕਿਸੇ ਗਲ਼ ਬਾਂਹਾਂ ਪਾਉਣੀਆਂ

ਜੇ ਤੁਸੀਂ ਬੁੱਕਲਾਂ ਬੇਗਾਨੀਆਂ 'ਚ ਫ਼ਿਰੋਂ ਯੱਬਦੇ

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ

ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?

(ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ)

(ਜੀਹਦੀ-ਜੀਹਦੀ ਲੱਗੀ ਆ ਬਈ ਜਾਗਦੇ ਰਿਹੋ)

(ਰਾਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ?)

- It's already the end -